PPI ਬਾਰੇ ਸ਼ਿਕਾਇਤ ਕਰਨ ਲਈ ਦਾਅਵੇ ਕਰਨ ਵਾਲੀ ਕੰਪਨੀ ਨੂੰ ਵਰਤਣਾ

ਤੁਸੀਂ PPI ਬਾਰੇ ਆਪਣੇ ਆਪ ਮੁਫ਼ਤ ਸ਼ਿਕਾਇਤ ਕਰ ਸਕਦੇ ਹੋ। ਜੇ ਤੁਸੀਂ ਆਪਣੀ ਤਰਫੋਂ ਕਿਸੇ ਸ਼ਿਕਾਇਤ ਕਰਨ ਲਈ ਦਾਅਵੇ ਕਰਨ ਵਾਲੀ ਕੰਪਨੀ ਨੂੰ ਭੁਗਤਾਨ ਕਰਨ ਦੀ ਚੋਣ ਕਰਦੇ ਹੋ, ਤਾਂ ਪਤਾ ਲਗਾਓ ਇਸ ਦੇ ਕੀ ਮਾਅਨੇ ਹਨ ਅਤੇ ਇਸ ਲਈ ਤੁਹਾਨੂੰ ਕਿੰਨਾ ਖਰਚ ਕਰਨਾ ਪਏਗਾ।

ਦਾਅਵੇ ਕਰਨ ਵਾਲੀਆਂ ਕੰਪਨੀਆਂ ਅਕਸਰ ਟੈਕਸਟ ਸੰਦੇਸ਼ਾਂ ਜਾਂ ਫੋਨ ਕਾਲਾਂ ਰਾਹੀਂ ਲੋਕਾਂ ਨਾਲ ਸੰਪਰਕ ਕਰਦੀਆਂ ਹਨ ਅਤੇ PPI ਬਾਰੇ ਸ਼ਿਕਾਇਤ ਕਰਨ ਲਈ ਮਦਦ ਦੀ ਪੇਸ਼ਕਸ਼ ਕਰਦੀਆਂ ਹਨ। ਉਹ ਤੁਹਾਨੂੰ ਇਹ ਦੱਸਣ ਲਈ ਇਸ਼ਤਿਹਾਰ ਵੀ ਦੇ ਸਕਦੇ ਹਨ ਕਿ ਉਹ ਕਿਸ ਕਿਸਮ ਦੀ ਪੇਸ਼ਕਸ਼ ਕਰ ਸਕਦੀਆਂ ਹਨ।

ਇਹ ਕੰਪਨੀਆਂ ਦਾਅਵਿਆਂ ਦਾ ਪ੍ਰਬੰਧਨ ਕਰਨ ਵਾਲੀਆਂ ਕੰਪਨੀਆਂ (CMCs), ਦਾਅਵਿਆਂ ਨੂੰ ਨਜਿੱਠਣ ਵਾਲੀਆਂ ਅਤੇ ਦਾਅਵਾ ਫਰਮਾਂ ਵੱਜੋਂ ਵੀ ਜਾਣੀਆਂ ਜਾਂਦੀਆਂ ਹਨ।

ਯਾਦ ਰੱਖੋ: ਜੇ ਤੁਸੀਂ 29 ਅਗਸਤ 2019 ਦੀ ਆਖਰੀ ਤਾਰੀਖ ਤੱਕ ਆਪਣੇ ਪ੍ਰਦਾਤਾ ਕੋਲ ਸ਼ਿਕਾਇਤ ਨਹੀਂ ਕਰਦੇ ਹੋ, ਤਾਂ ਤੁਸੀਂ PPI ਲਈ ਪੈਸੇ ਵਾਪਸ ਲੈਣ ਦਾ ਦਾਅਵਾ ਨਹੀਂ ਕਰ ਸਕੋਗੇ - ਇਸ ਲਈ ਤੁਹਾਨੂੰ ਆਪਣਾ ਫੈਸਲਾ ਜਲਦੀ ਲੈਣਾ ਚਾਹੀਦਾ ਹੈ।

CMCs ਦਾ FCA ਨਿਯੰਤ੍ਰਣ

FCA, CMCs ਲਈ ਰੈਗੂਲੇਟਰ ਬਣ ਗਿਆ, ਜਿਨ੍ਹਾਂ ਵਿਚ 1 ਅਪ੍ਰੈਲ 2019 ਤੋਂ ਵਿੱਤੀ ਸੇਵਾਵਾਂ ਦੇ ਦਾਅਵਿਆਂ ਨੂੰ ਦੇਖਣ ਵਾਲੀਆਂ ਕੰਪਨੀਆਂ ਵੀ ਸ਼ਾਮਲ ਹਨ।

ਸਾਰੀਆਂ CMCs, FCA ਨਿਯੰਤ੍ਰਣ ਦੇ ਹੇਠ ਆਉਣ ਦੀ ਚੋਣ ਨਹੀਂ ਕਰਨਗੀਆਂ। ਕੁਝ CMCs ਦਾਅਵਿਆਂ ਦਾ ਪ੍ਰਬੰਧਨ ਕਰਨਾ ਰੋਕਣ ਦੀ ਚੋਣ ਕਰ ਸਕਦੀਆਂ ਹਨ। ਜੇ ਇਸ ਤੋਂ ਪਹਿਲਾਂ ਤੁਹਾਡੇ ਲਈ ਦਾਅਵੇ ਨੂੰ ਦੇਖ ਰਹੀ CMC ਬਦਲਦੀ ਹੈ, ਪਰ ਉ ਨੇ FCA ਦੁਆਰਾ ਨਿਯੰਤ੍ਰਣ ਨਾ ਕੀਤੇ ਜਾਣ ਦੀ ਚੋਣ ਕੀਤੀ ਹੈ, ਤਾਂ ਇਸ ਨੂੰ ਇਹ ਦੱਸਣ ਲਈ ਤੁਹਾਡੇ ਨਾਲ ਸੰਪਰਕ ਕੀਤਾ ਹੋਵੇਗਾ ਕਿ 1 ਅਪ੍ਰੈਲ 2019 ਤੋਂ ਬਾਅਦ ਤੁਹਾਡੇ ਦਾਅਵੇ ਨੂੰ ਕਿਵੇਂ ਜਾਰੀ ਰੱਖਣਾ ਹੈ। 

ਹੋਰ ਜਾਣਕਾਰੀ ਲਈ ਦਾਅਵਿਆਂ ਦਾ ਪ੍ਰਬੰਧਨ: ਕੀ ਬਦਲ ਰਿਹਾ ਹੈ 'ਤੇ ਜਾਓ।

ਦਾਅਵੇ ਕਰਨ ਵਾਲੀ ਕੰਪਨੀ ਨੂੰ ਵਰਤਣ ਦਾ ਖਰਚਾ

ਦਾਅਵੇ ਕਰਨ ਵਾਲੀਆਂ ਕੰਪਨੀਆਂ ਨੂੰ ਅਗਾਊਂ ਖਰਚ ਵਸੂਲਣ ਦੀ ਮਨਾਹੀ ਹੈ ਪਰ ਜ਼ਿਆਦਾਤਰ ਕੰਪਨੀਆਂ ਇੱਕ ਫੀਸ ਵਸੂਲਦੀਆਂ ਹਨ ਜੋ ਅਜਿਹੀ ਕਿਸੇ ਰਾਸ਼ੀ ਦਾ 20% ਤੱਕ (ਅਤੇ VAT) ਹੋ ਸਕਦਾ ਹੈ ਜੋ ਤੁਹਾਡੀ PPI ਲਈ ਤੁਹਾਨੂੰ ਰਿਫੰਡ ਕੀਤੀ ਜਾਂਦੀ ਹੈ।

20% ਫੀਸ ਦਾ ਅਰਥ ਹੋਵੇਗਾ ਕਿ ਪੂਰਾ ਰਿਫੰਡ, ਜੇ ਤੁਸੀਂ ਆਪਣੇ ਆਪ ਸ਼ਿਕਾਇਤ ਕਰਦੇ ਹੋ, ਪ੍ਰਾਪਤ ਕਰਨ ਦੀ ਬਜਾਏ ਤੁਸੀਂ £5,000 (ਅਤੇ VAT) ਦੇ ਰਿਫੰਡ ਵਿੱਚੋਂ ਦਾਅਵੇ ਕਰਨ ਵਾਲੀ ਕੰਪਨੀ ਨੂੰ £1,000 ਦੀ ਫੀਸ ਦਾ ਭੁਗਤਾਨ ਕਰੋਗੇ।

ਜੇ ਤੁਸੀਂ ਦਾਅਵਾ ਕੰਪਨੀ ਨੂੰ ਵਰਤਣ ਦਾ ਫੈਸਲਾ ਕਰਦੇ ਹੋ, ਤਾਂ ਤੁਹਾਨੂੰ ਨਿਯਮਾਂ ਅਤੇ ਸ਼ਰਤਾਂ ਨੂੰ ਧਿਆਨ ਨਾਲ ਪੜ੍ਹਨਾ ਚਾਹੀਦਾ ਹੈ ਅਤੇ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਤੁਸੀਂ ਸਮਝਦੇ ਹੋ ਕਿ ਤੁਹਾਡੇ ਲਈ ਇਸਦੀ ਲਾਗਤ ਕੀ ਹੋਵੇਗੀ।

ਤੁਹਾਨੂੰ ਇਹ ਵੀ ਪਤਾ ਲਗਾਉਣਾ ਚਾਹੀਦਾ ਹੈ ਕਿ ਕੀ ਦਾਅਵੇ ਕਰਨ ਵਾਲੀ ਕੰਪਨੀ ਨੂੰ ਕਲੇਮਜ਼ ਮੈਨੇਜਮੈਂਟ ਰੈਗੂਲੇਟਰ (ਜੋ ਮਿਨਿਸਟਰੀ ਆਫ ਜਸਟਿਸ ਦਾ ਭਾਗ ਹੁੰਦਾ ਹੈ) ਦੇ ਆਥੋਰਾਈਜ਼ਡ ਬਿਜਨੈਸ ਰਜਿਸਟਰ ਵਿੱਚ ਅਧਿਕਾਰਤ ਕੀਤਾ ਗਿਆ ਹੈ।

ਅਸੀਂ PPI ਰਿਫੰਡ ਘੋਟਾਲਿਆਂ ਤੋਂ ਬਚਣ ਵਿੱਚ ਤੁਹਾਡੀ ਮਦਦ ਕਰਨ ਵਾਸਤੇ ਜਾਣਕਾਰੀ ਵੀ ਮੁਹੱਈਆ ਕਰਦੇ ਹਾਂ, ਜਿਵੇਂ ਕਿ ਜਿੱਥੇ ਤੁਸੀਂ ਆਪਣੀ ਤਰਫੋਂ PPI ਬਾਰੇ ਸ਼ਿਕਾਇਤ ਕਰਨ ਲਈ ਕਿਸੇ ਨੂੰ ਅਗਾਊਂ ਰਾਸ਼ੀ ਦਾ ਭੁਗਤਾਨ ਕਰਦੇ ਹੋ ਪਰ ਅਸਲ ਵਿੱਚ ਉਹ ਤੁਹਾਡੇ ਲਈ ਸ਼ਿਕਾਇਤ ਹੀ ਨਹੀਂ ਕਰਦੇ।

ਬੋਲੋੜੀਆਂ ਕਾਲਾਂ ਜਾਂ ਟੈਕਸਟ

ਕੁਝ ਕੰਪਨੀਆਂ ਲੋਕਾਂ ਨੂੰ ਉਹਨਾਂ ਦੀ ਤਰਫੋਂ PPI ਬਾਰੇ ਸ਼ਿਕਾਇਤ ਕਰਨ ਲਈ ਪੇਸ਼ਕਸ਼ ਕਰਨ ਵਾਸਤੇ ਅਚਾਨਕ ਕਾਲਾਂ ਕਰਦੀਆਂ ਹਨ ਜਾਂ ਟੈਕਸਟ (SMS) ਸੰਦੇਸ਼ ਭੇਜਦੀਆਂ ਹਨ।

ਬੇਲੋੜੀਆਂ ਮਾਰਕਿਟਿੰਗ ਕਾਲਾਂ ਨੂੰ ਬੰਦ ਕਰਨ ਵਿੱਚ ਮਦਦ ਲਈ, ਆਪਣੇ ਮੋਬਾਇਲ ਅਤੇ ਲੈਂਡਲਾਈਨ ਫੋਨ ਨੰਬਰਾਂ ਨੂੰ ਟੈਲੀਫੋਨ ਤਰਜੀਹੀ ਸੇਵਾ (TPS) ਨਾਲ ਮੁਫ਼ਤ ਰਜਿਸਟਰ ਕਰੋ।

ਇਨਫਾਰਮੇਸ਼ਨ ਕਮਿਸ਼ਨਰ ਦੇ ਦਫਤਰ (ICO) ਕੋਲ ਪਰੇਸ਼ਾਨ ਕਰਨ ਵਾਲੀਆਂ ਕਾਲਾਂ ਅਤੇ ਟੈਕਸਟਾਂ ਬਾਰੇ ਜ਼ਿਆਦਾ ਜਾਣਕਾਰੀ ਹੈ (ਲਿੰਕ ਬਾਹਰੀ ਹੈ), ਜਿਸ ਵਿੱਚ ਇਹ ਵੀ ਸ਼ਾਮਲ ਹੈ ਕਿ ਉਹਨਾਂ ਬਾਰੇ ਕਿਵੇਂ ਸ਼ਿਕਾਇਤ ਕਰਨੀ ਹੈ।

ਦਾਅਵੇ ਕਰਨ ਵਾਲੀ ਕੰਪਨੀ ਬਾਰੇ ਸ਼ਿਕਾਇਤ ਕਰਨੀ

ਜੇ ਤੁਸੀਂ ਦਾਅਵੇ ਕਰਨ ਵਾਲੀ ਕੰਪਨੀ ਤੋਂ ਪ੍ਰਾਪਤ ਕੀਤੀ ਸੇਵਾ ਤੋਂ ਨਾਖੁਸ਼ ਹੋ ਤਾਂ ਤੁਸੀਂ ਲੀਗਲ ਓਮਬਡਸਮੈਨ ਕੋਲ ਸ਼ਿਕਾਇਤ ਕਰ ਸਕਦੇ ਹੋ, ਜਿਸ ਵਿੱਚ ਉਹਨਾਂ ਦੁਆਰਾ ਤੁਹਾਡੇ ਤੋਂ ਵਸੂਲੀਆਂ ਗਈਆਂ ਫੀਸਾਂ ਜਾਂ ਤੁਹਾਡੇ ਦਾਅਵੇ ਦਾ ਨਤੀਜਾ ਵੀ ਸ਼ਾਮਲ ਹਨ।

ਜੇ ਤੁਸੀਂ ਦਾਅਵੇ ਕਰਨ ਵਾਲੀ ਕੰਪਨੀ ਦੇ ਵਤੀਰੇ ਤੋਂ ਨਾਖੁਸ਼ ਹੋ, ਜਿਸ ਵਿੱਚ ਬੇਲੋੜੀਆਂ ਕਾਲਾਂ ਜਾਂ ਟੈਕਸਟ ਵੀ ਸ਼ਾਮਲ ਹਨ, ਜਾਂ ਜੇ ਤੁਹਾਨੂੰ ਲੱਗਦਾ ਹੈ ਕਿ ਉਹ ਆਥੋਰਾਈਜ਼ਡ ਬਿਜਨੈਸ ਰਜਿਸਟਰ 'ਤੇ ਰਜਿਸਟਰ ਨਹੀਂ ਹਨ ਤਾਂ ਕਲੇਮਜ਼ ਮੈਨੇਜਮੈਂਟ ਰੈਗੂਲੇਟਰ ਨੂੰ ਸ਼ਿਕਾਇਤ ਕਰੋ।

GOV.UK 'ਤੇ ਇਸ ਬਾਰੇ ਜ਼ਿਆਦਾ ਜਾਣਕਾਰੀ ਹੈ ਕਿ ਦਾਅਵੇ ਕਰਨ ਵਾਲੀ ਕੰਪਨੀ ਬਾਰੇ ਕਿਵੇਂ ਸ਼ਿਕਾਇਤ ਕਰਨੀ ਹੈ

ਕੀ ਤੁਹਾਨੂੰ ਉਹ ਨਹੀਂ ਲੱਭਿਆ ਜੋ ਤੁਸੀਂ ਲੱਭ ਰਹੇ ਹੋ? ਸਾਡੇ ਜਲਦ ਉੱਤਰ ਪੰਨੇ 'ਤੇ ਜਾਓ ਜਾਂ ਸਾਡੇ ਨਾਲ ਸੰਪਰਕ ਕਰੋ

  Call us
  Call us
  0800 101 8800
  Monday to Friday, 8am to 6pm and Saturday 9am to 1pm
  Web chat
  Web chat
  Ask us a question about PPI
  We can help you understand information about PPI
  Twitter
  Twitter
  @PPIFCA
  Official Twitter feed of the FCA
  Visit PPI on Twitter